ਇਸ ਦਿਨ ਮਨਾਇਆ ਜਾਵੇਗਾ ਰਾਸ਼ਟਰੀ ਪੁਲਾੜ ਦਿਵਸ
By admin / July 23, 2024 / No Comments / Punjabi News
ਨਵੀਂ ਦਿੱਲੀ: ਇਸਰੋ 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ (National Space Day) ਵਜੋਂ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਵਿਕਰਮ ਲੈਂਡਿੰਗ ਤੋਂ ਬਾਅਦ, ਪੀ.ਐਮ ਮੋਦੀ ਨੇ 23 ਅਗਸਤ ਨੂੰ ਐਲਾਨ ਕੀਤਾ ਸੀ ਕਿ ਹਰ ਸਾਲ ਇਸ ਦਿਨ ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਤਾਰੀਖ ਨੂੰ, ਵਿਕਰਮ ਲੈਂਡਰ ਨੇ ਚੰਦਰਮਾ ਦੇ ਹਨੇਰੇ ਪਾਸੇ ਨੂੰ ਛੂਹ ਲਿਆ ਸੀ। ਦੇਸ਼ ਨੇ 23 ਅਗਸਤ ਨੂੰ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਸੀ।
ਇਸ ਮੌਕੇ ‘ਤੇ ਇਸਰੋ ਦੇ ਚੇਅਰਮੈਨ ਡਾ.ਐਸ.ਸੋਮਨਾਥ ਨੇ ਦੇਸ਼ ਵਾਸੀਆਂ ਨੂੰ ਪੁਲਾੜ ਸੰਸਥਾ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਦੇਸ਼ ਵਿਆਪੀ ਸਮਾਗਮ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਇਸਰੋ 23 ਅਗਸਤ ਨੂੰ ਇੰਡੀਅਨ ਸਪੇਸ ਹੈਕਾਥੌਨ ਦਾ ਆਯੋਜਨ ਵੀ ਕਰੇਗਾ।