ਜਲੰਧਰ : ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਲਾਇਸੈਂਸੀ ਹਥਿਆਰ (Licensed Firearms) ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 4 ਅਪ੍ਰੈਲ ਰੱਖੀ ਗਈ ਹੈ। ਇਸ ਤੋਂ ਬਾਅਦ ਵੀ ਹੁਣ ਤੱਕ ਸਿਰਫ਼ 25 ਫ਼ੀਸਦੀ ਲਾਇਸੈਂਸ ਧਾਰਕਾਂ ਨੇ ਹੀ ਜਲੰਧਰ ਵਿੱਚ ਆਪਣੇ ਹਥਿਆਰ ਜਮ੍ਹਾਂ ਕਰਵਾਏ ਹਨ। ਅਸਲਾ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ ਵਿੱਚ ਸਿਰਫ਼ 4 ਦਿਨ ਬਾਕੀ ਹਨ ਅਤੇ ਇਸ ਤੋਂ ਬਾਅਦ ਲਾਇਸੈਂਸ ਧਾਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਕਰੀਬ 16 ਹਜ਼ਾਰ ਅਸਲਾ ਅਤੇ 13 ਹਜ਼ਾਰ ਲਾਇਸੈਂਸ ਹਨ। ਇਸ ਸਬੰਧੀ ਪੁਲਿਸ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਹਥਿਆਰ ਜਮਾਂ ਕਰਵਾਉਣ । ਜੇਕਰ ਕੋਈ ਵੀ ਲਾਇਸੈਂਸ ਧਾਰਕ ਹਥਿਆਰ ਜਮਾਂ ਨਹੀਂ ਕਰਵਾਏਗਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 4 ਅਪ੍ਰੈਲ ਤੱਕ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਲੋਕ ਸਭਾ ਚੋਣਾਂ 1 ਜੂਨ ਨੂੰ ਪੈਣਗੀਆਂ ਤੇ 4 ਜੂਨ ਨੂੰ ਇੰਨਾਂ ਦਾ ਰੀਜਲਟ ਆਵੇਗਾ । ਇਹ ਹਥਿਆਰ 10 ਜੂਨ ਤੋਂ ਬਾਅਦ ਲਾਇਸੈਂਸ ਧਾਰਕਾਂ ਨੂੰ ਵਾਪਸ ਕਰ ਦਿੱਤੇ ਜਾਣਗੇ।

Leave a Reply