November 6, 2024

ਇਨ੍ਹਾਂ ਚੋਣਾਂ ਦੌਰਾਨ ਮੋਬਾਈਲ ਫੋਨ ਲਿਜਾਣ ਦੀ ਨਹੀਂ ਹੋਵੇਗੀ ਆਗਿਆ

ਚੰਡੀਗੜ੍ਹ: ਸੀਨੀਅਰ ਡਿਪਟੀ ਮੇਅਰ (Senior Deputy Mayor) ਤੇ ਡਿਪਟੀ ਮੇਅਰ (Deputy Mayor) ਦੀਆਂ ਚੋਣਾਂ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨੇ 27 ਫਰਵਰੀ ਨੂੰ ਸਵੇਰੇ 10.00 ਵਜੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਰੱਖੀ ਗਈ ਹੈ।

ਇਸ ਸਬੰਧੀ ਜਾਰੀ ਹੁਕਮਾਂ ਵਿਚ ਸਪਸ਼ਟ ਕੀਤਾ ਗਿਆ ਕਿ ਇਹ ਚੋਣ ਮਿਉਂਸਪਲ ਭਵਨ ਵਿਚ ਹੋਵੇਗੀ ਜਿਸ ਦੌਰਾਨ ਮੋਬਾਈਲ ਫੋਨ (Mobile phone) ਲਿਜਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਮੋਬਾਈਲ ਫੋਨ ਵਿਸ਼ੇਸ਼ ਤੌਰ ’ਤੇ ਬਣਾਏ ਜਾ ਰਹੇ ਕਾਉਂਟਰ ’ਤੇ ਜਮ੍ਹਾਂ ਕਰਵਾਉਣੇ ਹੋਣਗੇ।

By admin

Related Post

Leave a Reply