ਲਖਨਊ : ਉੱਤਰ ਪ੍ਰਦੇਸ਼ ਵਿੱਚ ਡਿਜੀਟਲ ਹਾਜ਼ਰੀ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Chief Minister Yogi Adityanath) ਨੇ ਵੱਡਾ ਫ਼ੈਸਲਾ ਲਿਆ ਹੈ। ਹੁਣ ਸੀ.ਐਮ ਯੋਗੀ ਦੁਆਰਾ ਆਨਲਾਈਨ ਡਿਜੀਟਲ ਹਾਜ਼ਰੀ (Online Digital Presence) ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਸੀ.ਐਮ ਯੋਗੀ ਨੇ  ਅਧਿਆਪਕ ਯੂਨੀਅਨ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ। ਹੁਣ ਡਿਜੀਟਲ ਹਾਜ਼ਰੀ ‘ਤੇ 2 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਅਧਿਆਪਕ ਕਾਫੀ ਨਾਰਾਜ਼ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਸਕੱਤਰ ਵੱਲੋਂ ਫਿਲਹਾਲ ਡਿਜੀਟਲ ਹਾਜ਼ਰੀ ‘ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਵਿਵਾਦ ਦੇ ਹੱਲ ਲਈ ਕਮੇਟੀ ਬਣਾਈ ਗਈ ਹੈ।

ਇਹ ਕਮੇਟੀ ਸੂਬੇ ਦੇ ਬੇਸਿਕ ਅਧਿਆਪਕਾਂ ਦੀ ਡਿਜੀਟਲ ਹਾਜ਼ਰੀ ਸਬੰਧੀ ਸਾਰੀਆਂ ਧਿਰਾਂ ਨਾਲ ਮੀਟਿੰਗ ਕਰੇਗੀ। ਇਸ ਵਿੱਚ ਵਿਵਾਦ ਸੁਲਝਾ ਲਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਅਧਿਆਪਕਾਂ ਦੀ ਸਹਿਮਤੀ ਲੈ ਕੇ ਅਤੇ ਸਾਰੇ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਹੀ ਸਰਕਾਰੀ ਪੱਧਰ ‘ਤੇ ਇਸ ਦਿਸ਼ਾ ‘ਚ ਅਗਲੇਰੀ ਕਦਮ ਚੁੱਕੇ ਜਾਣਗੇ।

Leave a Reply