November 6, 2024

ਅੱਜ ICC ਟੀ-20 ਵਿਸ਼ਵ ਕੱਪ ‘ਚ ਆਇਰਲੈਂਡ ਤੇ ਭਾਰਤ ਹੋਣਗੇ ਆਹਮੋ-ਸਾਹਮਣੇ

ਸਪੋਰਟਸ ਨਿਊਜ਼: ਭਾਰਤ ਅੱਜ ਆਈ.ਸੀ.ਸੀ. ਟੀ-20 ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਆਇਰਲੈਂਡ ਖ਼ਿਲਾਫ਼ ਕਰੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (The Nassau County International Cricket Stadium) ‘ਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਭਾਰਤ ਦੇ ਸੁਪਰਸਟਾਰ ਕ੍ਰਿਕਟਰ ਸਾਲਾਂ ਤੋਂ ਆਈ.ਸੀ.ਸੀ. ਟਰਾਫੀ ਨਾ ਜਿੱਤਣ ਦੇ ਪਛਤਾਵੇ ਨੂੰ ਮਿਟਾਉਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਣਗੇ ਅਤੇ ਅਪਣੇ ਇਸ ਮਿਸ਼ਨ ਦੀ ਸ਼ੁਰੂਆਤ ਜਿੱਤ ਦੇ ਨਾਲ ਕਰਨਾ ਚਾਹੁੰਣਗੇ।

ਹੈਂਡ ਟੂ ਹੈਂਡ

ਕੁੱਲ ਮੈਚ – 7
ਭਾਰਤ – 7 ਜਿੱਤਾਂ
ਆਇਰਲੈਂਡ – ਕੋਈ ਜਿੱਤ ਨਹੀਂ

ਟੀ-20 ਵਿਸ਼ਵ ਕੱਪ ‘ਚ ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ 2009 ‘ਚ ਟ੍ਰੇਂਟ ਬ੍ਰਿਜ ‘ਚ ਹੋਇਆ ਸੀ, ਜਿਸ ‘ਚ ਭਾਰਤ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਪਿੱਚ ਰਿਪੋਰਟ 

ਸ਼ੁਰੂਆਤ ਵਿੱਚ ਲੈਟਰਨ ਮੂਵਮੈਂਟ ਅਤੇ ਬਾਅਦ ਵਿੱਚ ਖੇਡ ਵਿੱਚ ਸਪਿਨ ਦੇ ਆਉਣ ਨਾਲ ਦੌੜਾਂ ਬਣਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਗੇਂਦਬਾਜ਼ ਮੈਚ ਦਾ ਨਤੀਜਾ ਤੈਅ ਕਰਨ ‘ਚ ਅਹਿਮ ਭੂਮਿਕਾ ਨਿਭਾਉਣਗੇ।

ਮੌਸਮ

ਆਈ.ਸੀ.ਸੀ. T20 ਵਿਸ਼ਵ ਕੱਪ 2024 ਵਿੱਚ ਭਾਰਤ ਦਾ ਪਹਿਲਾ ਮੈਚ ਮੀਂਹ ਨਾਲ ਪ੍ਰਭਾਵਿਤ ਹੋ ਸਕਦਾ ਹੈ। ਤਾਪਮਾਨ 21.63 ਡਿਗਰੀ ਸੈਲਸੀਅਸ ਅਤੇ ਨਮੀ ਲਗਭਗ 67% ਰਹਿਣ ਦੀ ਸੰਭਾਵਨਾ ਹੈ। ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਦੀ ਸੰਭਾਵਨਾ 7 ਫੀਸਦੀ ਹੈ।

ਪਲੇਇੰਗ ਖਿਡਾਰੀ 11 

ਭਾਰਤ: ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟ ਕੀਪਰ), ਸ਼ਿਵਮ ਦੁਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ।

ਆਇਰਲੈਂਡ: ਪੌਲ ਸਟਰਲਿੰਗ, ਐਂਡਰਿਊ ਬਲਬੀਰਨੀ, ਲੋਰਕਨ ਟਕਰ, ਹੈਰੀ ਟੇਕਟਰ, ਕਰਟਿਸ ਕੈਂਪਰ, ਜਾਰਜ ਡੌਕਰੇਲ, ਗੈਰੇਥ ਡੇਲਾਨੀ, ਮਾਰਕ ਐਡੇਅਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਬੇਨ ਵ੍ਹਾਈਟ।

By admin

Related Post

Leave a Reply