ਸਪੋਰਟਸ ਡੈਸਕ: IPL 2024 ਦਾ ਸ਼ੁਰੂਆਤੀ ਮੈਚ ਸ਼ੁਰੂ ਹੋਣ ‘ਚ ਹੁਣ ਕੁਝ ਹੀ ਘੰਟੇ ਬਾਕੀ ਹਨ। ਇੰਡੀਅਨ ਪ੍ਰੀਮੀਅਰ ਲੀਗ (The Indian Premier League) ਦੇ 17ਵੇਂ ਸੀਜ਼ਨ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲਿੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿਚ ਖੇਡਿਆ ਜਾਵੇਗਾ। CSK ਦਾ ਆਪਣੇ ਘਰੇਲੂ ਮੈਦਾਨ ‘ਤੇ RCB ਖ਼ਿਲਾਫ਼ ਰਿਕਾਰਡ ਸ਼ਾਨਦਾਰ ਹੈ। ਹਾਲਾਂਕਿ ਇਹ ਮੈਚ ਰੋਮਾਂਚਕ ਹੋਣ ਦੀ ਉਮੀਦ ਹੈ ਕਿਉਂਕਿ ਦੋਵੇਂ ਟੀਮਾਂ ਕਾਫੀ ਮਜ਼ਬੂਤ ​​ਨਜ਼ਰ ਆ ਰਹੀਆਂ ਹਨ।

ਆਈਪੀਐੱਲ 2024 ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲਿੰਜਰਜ਼ ਬੈਂਗਲੁਰੂ (CSK vs RCB) ਵਿਚਕਾਰ ਐੱਮ ਚਿਦੰਬਰਮ ਕ੍ਰਿਕਟ ਸਟੇਡੀਅਮ, ਚੇਨਈ ਵਿਚ ਖੇਡਿਆ ਜਾਵੇਗਾ। CSK ਦੇ ਘਰੇਲੂ ਮੈਦਾਨ ‘ਤੇ ਸਪਿੰਨ ਗੇਂਦਬਾਜ਼ਾਂ ਦਾ ਦਬਦਬਾ ਰਹਿੰਦਾ ਹੈ। ਹਾਲਾਂਕਿ ਸ਼ੁਰੂਆਤੀ ਮੈਚਾਂ ‘ਚ ਬੱਲੇਬਾਜ਼ਾਂ ਦਾ ਕੰਮ ਜ਼ਰੂਰ ਥੋੜ੍ਹਾ ਆਸਾਨ ਹੋ ਸਕਦਾ ਹੈ।

ਕੀ ਕਹਿੰਦੇ ਹਨ ਅੰਕੜੇ ?

ਚੇਪੌਕ ਦੇ ਮੈਦਾਨ ‘ਤੇ ਆਈਪੀਐਲ ਵਿਚ ਹੁਣ ਤੱਕ ਕੁੱਲ 76 ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 46 ਮੈਚਾਂ ਵਿਚ ਜਿੱਤ ਦਾ ਸਵਾਦ ਚੱਖਿਆ ਹੈ। ਉੱਥੇ ਹੀ ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ 30 ਮੈਚਾਂ ਵਿਚ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ ਹੈ। ਯਾਨੀ ਇਸ ਮੈਦਾਨ ‘ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਜ਼ਿਆਦਾ ਕਾਰਗਰ ਸਾਬਿਤ ਹੁੰਦਾ ਹੈ।

ਸੰਭਾਵੀ ਪਲੇਇੰਗ ਖਿਡਾਰੀ-11

ਚੇਨਈ ਸੁਪਰ ਕਿੰਗਜ਼ ਸੰਭਾਵਿਤ ਪਲੇਇੰਗ 11: ਰੁਤੁਰਾਜ ਗਾਇਕਵਾੜ, ਰਚਿਨ ਰਵਿੰਦਰ, ਅਜਿੰਕਯ ਰਹਾਣੇ, ਸ਼ਿਵਮ ਦੁਬੇ, ਮੋਈਨ ਅਲੀ, ਰਵਿੰਦਰ ਜਡੇਜਾ, ਐੱਮਐੱਸ ਧੋਨੀ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਮਹੇਸ਼ ਤੀਕਸ਼ਨਾ, ਮੁਸਤਫਿਜ਼ੁਰ ਰਹਿਮਾਨ।

ਰਾਇਲ ਚੈਲੇਂਜਰਜ਼ ਬੰਗਲੌਰ ਸੰਭਾਵਿਤ ਪਲੇਇੰਗ 11: ਫਾਫ ਡੂਪਲੇਸੀ, ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ, ਮਹੀਪਾਲ ਲੋਮਰੋਰ, ਲਾਕੀ ਫਰਗੂਸਨ, ਮੁਹੰਮਦ ਸਿਰਾਜ, ਕਰਨ ਸ਼ਰਮਾ, ਆਕਾਸ਼ਦੀਪ।

Leave a Reply