November 6, 2024

ਅੰਮ੍ਰਿਤ ਤੋਂ ਘੱਟ ਨਹੀਂ ਥਾਇਰਾਇਡ ਦੇ ਰੋਗੀਆਂ ਲਈ ਧਨੀਏ ਦਾ ਪਾਣੀ

Health News: ਧਨੀਏ ਦੇ ਬੀਜਾਂ ਵਿੱਚ ਹਾਈਪੋਗਲਾਈਸੀਮਿਕ ਗੁਣ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੇ ਹਨ। ਡਾਇਬਟੀਜ਼ ਦੇ ਮਰੀਜ਼ਾਂ ਲਈ ਰੋਜ਼ਾਨਾ ਧਨੀਏ ਦੇ ਪਾਣੀ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਘਰਾਂ ਵਿੱਚ ਹਰ ਰੋਜ਼ ਕਈ ਮਸਾਲਿਆਂ ਜਿਵੇਂ ਕਿ ਹਲਦੀ, ਮਿਰਚ, ਦਾਲਚੀਨੀ, ਧਨੀਆ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ਸਾਰੇ ਮਸਾਲਿਆਂ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ‘ਚ ਕਈ ਔਸ਼ਧੀ ਗੁਣ ਵੀ ਹੁੰਦੇ ਹਨ।

ਧਨੀਏ ਦੇ ਬੀਜ਼ਾਂ ਨੂੰ ਪੀਸ ਕੇ ਇੰਨ੍ਹਾਂ ਦਾ ਮਸਾਲਾ ਤਿਆਰ ਕੀਤਾ ਜਾਂਦਾ ਹੈ ਜੋ ਖਾਣੇ ਦਾ ਸੁਆਦ ਦੁੱਗਣਾ ਕਰ ਦਿੰਦਾ ਹੈ। ਇੰਨਾ ਹੀ ਨਹੀਂ ਇਸ ਦੇ ਬੀਜ ਹੋਣ ਜਾਂ ਪੱਤੇ, ਦੋਵੇਂ ਹੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਧਨੀਏ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਵੇਂ ਕਿ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ ਆਦਿ। ਇਸ ਲਈ ਸਵੇਰੇ ਖਾਲੀ ਪੇਟ ਧਨੀਏ ਦਾ ਪਾਣੀ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਧਨੀਏ ਦਾ ਪਾਣੀ ਪੀਣ ਦੇ ਫਾਇਦੇ।

ਥਾਇਰਾਇਡ ਰਹਿੰਦਾ ਹੈ ਕੰਟਰੋਲ: ਥਾਇਰਾਇਡ ਦੇ ਮਰੀਜ਼ਾਂ ਲਈ ਧਨੀਏ ਦਾ ਪਾਣੀ ਅੰਮ੍ਰਿਤ ਤੋਂ ਘੱਟ ਨਹੀਂ ਹੈ। ਇਸ ਨੂੰ ਰੋਜ਼ਾਨਾ ਖਾਲੀ ਪੇਟ ਪੀਣ ਨਾਲ ਥਾਇਰਾਇਡ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।

ਪਾਚਨ ਕਿਰਿਆ: ਸਵੇਰੇ ਖਾਲੀ ਪੇਟ ਧਨੀਏ ਦਾ ਪਾਣੀ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਹ ਐਸੀਡਿਟੀ ਦੀ ਸਮੱਸਿਆ ਤੋਂ ਬਚਾਉਂਦਾ ਹੈ, ਜਿਸ ਨਾਲ ਜਲਨ, ਗੈਸ ਆਦਿ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।

ਭਾਰ ਰਹਿੰਦਾ ਹੈ ਕੰਟਰੋਲ : ਧਨੀਏ ਦਾ ਪਾਣੀ ਪੀਣ ਨਾਲ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਇਸ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਭੁੱਖ ਨਹੀਂ ਲੱਗਦੀ ਅਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।

ਪੀਰੀਅਡ ਦੌਰਾਨ ਘੱਟ ਜਾਂਦਾ ਹੈ ਦਰਦ : ਮਾਹਵਾਰੀ ਦੇ ਦੌਰਾਨ ਦਰਦ ਅਤੇ ਪੇਟ ਦੇ ਕੜਵੱਲ ਨੂੰ ਦੂਰ ਕਰਨ ਲਈ ਧਨੀਏ ਦਾ ਪਾਣੀ ਸਭ ਤੋਂ ਵਧੀਆ ਵਿਕਲਪ ਹੈ।

ਚਮੜੀ ਲਈ ਵੀ ਹੈ ਫਾਇਦੇਮੰਦ : ਧਨੀਏ ਦਾ ਪਾਣੀ, ਜੋ ਕਿ ਬਹੁਤ ਸਾਰੇ ਪੌਸ਼ਟਿਕ ਤੱਤਾਂ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਰੋਜ਼ਾਨਾ ਪੀਣ ਨਾਲ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਚਮੜੀ ਦਾ ਰੰਗ ਨਿਖਾਰਦਾ ਹੈ ਅਤੇ ਬੁਢਾਪਾ ਵੀ ਹੌਲੀ ਹੋ ਜਾਂਦਾ ਹੈ।

ਬਲੱਡ ਸ਼ੂਗਰ ਨੂੰ ਕਰਦਾ ਹੈ ਕੰਟਰੋਲ: ਧਨੀਏ ਦੇ ਬੀਜਾਂ ਵਿੱਚ ਹਾਈਪੋਗਲਾਈਸੀਮਿਕ ਗੁਣ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੇ ਹਨ। ਡਾਇਬਟੀਜ਼ ਦੇ ਮਰੀਜ਼ਾਂ ਲਈ ਰੋਜ਼ਾਨਾ ਧਨੀਆ ਪਾਣੀ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।

ਸੋਜ ਨੂੰ ਘੱਟ ਕਰਨ ਵਿੱਚ ਕਰਦਾ ਹੈ ਮਦਦ: ਧਨੀਏ ਦੇ ਬੀਜਾਂ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।

By admin

Related Post

Leave a Reply