November 5, 2024

ਅੰਤਰਰਾਸ਼ਟਰੀ ਟੀ-20 ਰੈਂਕਿੰਗ ‘ਚ ਹਰਮਨਪ੍ਰੀਤ 12ਵੇਂ ‘ਤੇ ਸ਼ੈਫਾਲੀ 15ਵੇਂ ਸਥਾਨ ‘ਤੇ

ਦੁਬਈ : ਭਾਰਤੀ ਕਪਤਾਨ ਹਰਮਨਪ੍ਰੀਤ ਕੌਰ (Indian Captain Harmanpreet Kaur) ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੱਖਣੀ ਅਫਰੀਕਾ ਖ਼ਿਲਾਫ਼ ਹਾਲ ਹੀ ‘ਚ ਖਤਮ ਹੋਈ ਸੀਰੀਜ਼ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈ.ਸੀ.ਸੀ ਟੀ-20 ਰੈਂਕਿੰਗ ‘ਚ ਕ੍ਰਮਵਾਰ 12ਵੇਂ ਅਤੇ 15ਵੇਂ ਸਥਾਨ ‘ਤੇ ਪਹੁੰਚ ਗਏ ਹਨ। ਹਰਮਨਪ੍ਰੀਤ 3 ਸਥਾਨ ਅੱਗੇ ਵਧ ਗਈ ਹੈ। ਉਨ੍ਹਾਂ ਦੇ ਕੁੱਲ 613 ਰੇਟਿੰਗ ਅੰਕ ਹਨ। ਸ਼ੈਫਾਲੀ ਨੂੰ 2 ਸਥਾਨ ਦਾ ਫਾਇਦਾ ਹੋਇਆ ਹੈ। ਉਹ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਅਤੇ ਇੰਗਲੈਂਡ ਦੀ ਡੈਨੀ ਵਿਆਟ ਨਾਲ 15ਵੇਂ ਸਥਾਨ ‘ਤੇ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 5ਵੇਂ ਸਥਾਨ ‘ਤੇ ਬਰਕਰਾਰ ਹੈ ਅਤੇ ਭਾਰਤੀ ਖਿਡਾਰੀਆਂ ‘ਚ ਚੋਟੀ ‘ਤੇ ਹੈ। ਗੇਂਦਬਾਜ਼ਾਂ ਦੀ ਸੂਚੀ ‘ਚ ਤਜਰਬੇਕਾਰ ਦੀਪਤੀ ਸ਼ਰਮਾ ਤੀਜੇ ਸਥਾਨ ‘ਤੇ ਬਰਕਰਾਰ ਹੈ। ਰਾਧਾ ਯਾਦਵ 8 ਸਥਾਨ ਚੜ੍ਹ ਕੇ 15ਵੇਂ, ਪੂਜਾ ਵਾਕਰ 6 ਸਥਾਨ ਚੜ੍ਹ ਕੇ 23ਵੇਂ ਅਤੇ ਸ਼੍ਰੇਅੰਕਾ ਪਾਟਿਲ 9 ਸਥਾਨ ਚੜ੍ਹ ਕੇ 60ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਸਪਿਨਰ ਸਾਰਾ ਗਲੇਨ ਨੇ 768 ਅੰਕਾਂ ਦੇ ਨਾਲ ਆਪਣੇ ਕਰੀਅਰ ਦੀ ਨਵੀਂ ਸਰਵਉੱਚ ਦਰਜਾਬੰਦੀ ਹਾਸਲ ਕੀਤੀ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ ਮੌਜੂਦਾ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ 4 ਮੈਚਾਂ ‘ਚ 8 ਵਿਕਟਾਂ ਲਈਆਂ ਹਨ। ਉਹ ਪਹਿਲਾਂ ਵਾਂਗ ਦੂਜੇ ਸਥਾਨ ‘ਤੇ ਬਰਕਰਾਰ ਹੈ। ਉਨ੍ਹਾਂ ਦੀ ਸਾਥੀ ਸੋਫੀ ਏਕਲਸਟੋਨ ਸਿਖਰ ‘ਤੇ ਹੈ।

By admin

Related Post

Leave a Reply