ਉੱਤਰ ਪ੍ਰਦੇਸ਼: ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ (Samajwadi Party National President Akhilesh Yadav) ਨੇ ਇੱਕ ਵਾਰ ਫਿਰ ਭਾਜਪਾ ਸਰਕਾਰ (The BJP government) ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਯੂਪੀ ਵਿੱਚ ਪੇਪਰ ਲੀਕ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਸਰਕਾਰ ਖੁਦ ਪੇਪਰ ਲੀਕ ਕਰਵਾਉਂਦੀ ਹੈ। ਅਖਿਲੇਸ਼ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨਾਲ ਖੇਡਿਆ ਜਾ ਰਿਹਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਨੌਕਰੀਆਂ ਨਹੀਂ ਕੱਢਦੀ ਪਰ ਜਦੋਂ ਨੌਕਰੀਆਂ ਕੱਢਦੀ ਹੈ ਤਾਂ ਉਸਦੇ ਪੇਪਰ ਵੀ ਖੁਦ ਹੀ ਲੀਕ ਕਰਵਾ ਦਿੰਦੀ ਹੈ।

ਦੱਸ ਦਈਏ ਕਿ ਅਖਿਲੇਸ਼ ਯਾਦਵ ਨੇ ਆਪਣੇ ਜੱਦੀ ਪਿੰਡ ਸੈਫਈ ‘ਚ ਕੁਝ ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੋਗੀ ਸਰਕਾਰ ‘ਤੇ ਇਹ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਵਿੱਚ ਪਹਿਲੀ ਵਾਰ ਪੇਪਰ ਲੀਕ ਹੋਇਆ ਸੀ ਤਾਂ ਉਸ ਸਮੇਂ ਕਾਰਵਾਈ ਹੋਣੀ ਚਾਹੀਦੀ ਸੀ। ਜੇਕਰ ਉਸ ਸਮੇਂ ਕਾਰਵਾਈ ਕੀਤੀ ਜਾਂਦੀ ਤਾਂ ਅੱਜ ਪੇਪਰ ਲੀਕ ਨਾ ਹੁੰਦੇ। ਸਰਕਾਰ ਨੌਜਵਾਨਾਂ ਨਾਲ ਸਿਰਫ਼ ਖਿਲਵਾੜ ਕਰ ਰਹੀ ਹੈ ਅਤੇ ਬਸ ਡਾਇਲਾਗ ਮਾਰ ਰਹੀ ਹੈ। ਪੁਲਿਸ ਭਰਤੀ, ਆਰ.ਓ.-ਏ.ਆਰ.ਓ ਸਮੇਤ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਕਰੀਬ 60 ਲੱਖ ਵਿਦਿਆਰਥੀ ਚਿੰਤਤ ਹਨ।

‘ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇਣਾ ਚਾਹੁੰਦੀ ਸਰਕਾਰ ‘
ਅਖਿਲੇਸ਼ ਨੇ ਇਹ ਵੀ ਕਿਹਾ ਕਿ ਪੇਪਰ ਛਾਪਣ ਤੋਂ ਲੈ ਕੇ ਵੰਡਣ ਤੱਕ ਸਰਕਾਰ ਦੇ ਲੋਕ ਸ਼ਾਮਲ ਹਨ। ਸਰਕਾਰ ਨੇ ਖੁਦ ਪੇਪਰ ਲੀਕ ਕਰਵਾਇਆ ਹੈ। ਸਰਕਾਰ ਦੀ ਮਨਸ਼ਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਨਾ ਦਿੱਤੀਆਂ ਜਾਣ ਕਿਉਂਕਿ ਇਸ ਲਈ ਕੋਈ ਬਜਟ ਨਹੀਂ ਹੈ। ਨੌਕਰੀਆਂ ਦੇ ਨਾਂ ‘ਤੇ ਵੀ ਫਾਰਮ ਤੋਂ ਇਕੱਠੇ ਕੀਤੇ ਪੈਸੇ ਨੂੰ ਸਰਕਾਰ ਵਰਤ ਰਹੀ ਹੈ। ਇਸ ਦੇ ਨਾਲ ਹੀ ਅਖਿਲੇਸ਼ ਨੇ ਅਗਨੀਵੀਰ ਭਰਤੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨੌਕਰੀ ਨੂੰ ਆਰਜ਼ੀ ਬਣਾਉਣ ਦੀ ਕੀ ਲੋੜ ਸੀ। ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇ ਰਹੀ ਅਤੇ ਨਿਵੇਸ਼ ਦੇ ਨਾਂ ‘ਤੇ ਰੁਜ਼ਗਾਰ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕਰ ਸਕੀ।

Leave a Reply